ਈ-ਭਾਸ਼ਾ ਸੇਤੂ ਹੈਦਰਾਬਾਦ 'ਚ ਸਥਿਤ ਲੈਂਗਵੇਜ ਟੈਕਨਾਲੋਜੀ 'ਤੇ ਆਧਾਰਿਤ ਇੱਕ ਸਟਾਰਟਅੱਪ ਹੈ ਜੋ ਪ੍ਰਮੁੱਖ ਭਾਰਤੀ ਭਾਸ਼ਾਵਾਂ ਜਿਵੇਂ ਕਿ ਹਿੰਦੀ, ਉਰਦੂ, ਪੰਜਾਬੀ, ਤੇਲਗੂ, ਤਮਿਲ ਆਦਿ 'ਚ ਟ੍ਰਾਂਸਲੇਸ਼ਨ ਸਰਵਿਸ ਮੁਹੱਈਆ ਕਰਾਉਂਦੀ ਹੈ। ਇਸਦੇ ਦੁਆਰਾ ਮੁਹੱਈਆ ਕਰਾਈ ਜਾਣ ਵਾਲੀ ਟ੍ਰਾਂਸਲੇਸ਼ਨ ਸਰਵਿਸ 'ਟੈਕਨਾਲੋਜੀ ਅਸਿਸਟਡ ਹਿਊਮਨ ਟ੍ਰਾਂਸਲੇਸ਼ਨ' ਦੇ ਨਾਮ ਨਾਲ ਜਾਣੀ ਜਾਂਦੀ ਹੈ ਜੋ ਸਹਿਜ ਅਤੇ ਸਹੀ ਟ੍ਰਾਂਸਲੇਟੇਡ ਕੰਟੈਂਟ ਇੱਕ ਤੈਅਸ਼ੁਦ੍ਹਾ ਸਮੇਂ 'ਚ ਵਾਪਸ ਸੌਂਪੇ ਜਾਣੇ ਦੇ ਲਿਹਾਜ ਨਾਲ ਐਡਵਾਂਸਡ ਲੈਂਗਵੇਜ ਇੰਜੀਨੀਅਰਿੰਗ ਟੈਕਨਾਲੋਜੀ' ਅਤੇ ਅਨੁਵਾਦਕਾਂ ਦੁਆਰਾ ਮੁੜ ਸੋਧੇ ਹੋਏ ਸੁਭਾਵਿਕ ਅਨੁਵਾਦ ਦੇ ਤਾਲਮੇਲ 'ਤੇ ਆਧਾਰਿਤ ਹੈ।

ਟੈਕਨਾਲੋਜੀ ਅਸਿਸਟਡ ਹਿਊਮਨ ਟਰਾਂਸਲੇਸ਼ਨ (ਟੀਏਐਚਟੀ) ਈ-ਭਾਸ਼ਾ ਸੇਤੂ ਦੇ 'ਟ੍ਰਾਸਲੇਸ਼ਨ ਵਰਕ ਬੈਂਚ ਦੀ ਇੱਕ ਅਹਿਮ ਖਾਸੀਅਤ ਹੈ ਕਿ ਇਹ ਮੁੱਖ ਰੂਪ ਨਾਲ ਮਸ਼ੀਨ ਟ੍ਰਾਸਲੇਸ਼ਨ ਤਕਨੀਕ 'ਤੇ ਅਧਾਰਿਤ ਹੈ ਅਤੇ ਇਸ ਟ੍ਰਾਂਸਲੇਸ਼ਨ ਤਕਨੀਕ ਨੂੰ ਮੌਜੂਦਾ ਰੂਪ ਦੇਣ ਦੇ ਲਈ ਭਾਰਤ ਦੀਆਂ ਪ੍ਰਮੁੱਖ ਸਿੱਖਿਆ ਸੰਸਥਾਵਾਂ ਦੇ ਦੁਆਰਾ ਭਾਸ਼ਾਈ ਤਕਨੀਕ ਦੇ ਖੇਤਰ 'ਚ ਲਗਾਤਾਰ ਕੀਤੀ ਗਈ 20 ਸਾਲਾਂ ਦੀ ਖੋਜ ਸ਼ਾਮਲ ਹੈ। ਟ੍ਰਾਂਸਲੇਸ਼ਨ ਵਰਕ ਬੈਂਚ ਅਨੁਵਾਦ ਪ੍ਰਕਿਰਿਆ ਨੂੰ ਅਸਾਨ ਬਣਾਉਣ ਦੇ ਨਾਲ-ਨਾਲ ਬੇਰੋਕ ਅਤੇ ਵਧੀਆ ਅਨੁਵਾਦ ਦੀ ਪੂਰਤੀ ਤਹਿਤ ਅਨੁਵਾਦਕ, ਭਾਸ਼ਾ ਮਾਹਰ ਅਤੇ ਪਰੂਫ ਰੀਡਰਾਂ ਦੇ ਲਈ ਅਨੁਵਾਦ ਸੰਬੰਧੀ ਸਾਰੇ ਤਰ੍ਹਾਂ ਦੇ ਜਰੂਰੀ ਭਾਸ਼ਾਈ ਟੂਲ ਜਿਵੇਂ ਕਿ- ਟ੍ਰਾਂਸਲੇਸ਼ਨ ਮੈਮਰੀਜ਼, ਸ਼ਬਦਕੋਸ਼, ਥਿਸਾਰਸ, ਕਸਟਮਾਈਜ਼ੇਸ਼ਨ ਰੂਲਜ਼/ਕਾਰਪੋਰਾ, ਸ਼ਬਦਾਵਲੀ, ਖਾਸ ਡੋਮੇਨ ਟਰਮਿਨਾਲਿਜੀਜ਼ ਆਦਿ ਮੁਹੱਈਆ ਕਰਵਾਉਂਦਾ ਹੈ।

ਸੰਚਾਰ ਨਾਲ ਜੁੜੀਆਂ ਤੁਹਾਡੀਆਂ ਸਾਰੀਆਂ ਸਮੱਸਿਆਵਾਂ ਦੇ ਹੱਲ ਤਹਿਤ ਈ-ਭਾਸ਼ਾ ਸੇਤੂ 'ਚ ਮੁੱਖ ਰੂਪ ਨਾਲ ਅਨੁਵਾਦਕ, ਭਾਸ਼ਾ ਵਿਗਿਆਨਕ, ਭਾਸ਼ਾ ਮਾਹਰ ਅਤੇ ਸਾਫਟਵੇਅਰ ਇੰਜੀਨੀਅਰਾਂ ਦੀ ਟੀਮ ਦਾ ਗਠਨ ਕੀਤਾ ਗਿਆ ਹੈ। ਇੰਨਾ ਹੀ ਨਹੀਂ ਭਾਸ਼ਾ ਸੰਬੰਧੀ ਵਿਸ਼ੇਸ਼ ਲੋਡ਼ਾਂ ਦੀ ਸਪਲਾਈ ਨੂੰ ਧਿਆਨ 'ਚ ਰੱਖਦੇ ਹੋਏ ਈ-ਭਾਸ਼ਾ ਸੇਤੂ ਨਾਲ ਕਈ ਫਰੀਲਾਂਸਰ, ਭਾਸ਼ਾ ਮਾਹਰ ਅਤੇ ਭਾਸ਼ਾ ਵਿਗਿਆਨਕ ਵੀ ਜੁੜੇ ਹੋਏ ਹਨ।

ਮਿਸ਼ਨ

'ਈ-ਭਾਸ਼ਾ ਸੇਤੂ ਲੈਂਗਵੇਜ ਸਰਵਿਸਜ਼' ਦਾ ਉਦੇਸ਼ ਭਾਰਤੀ ਭਾਸ਼ਾਵਾਂ ਦੇ ਪਰਿਪੇਖ 'ਚ ਅਨੁਵਾਦ ਸੰਬੰਧੀ ਉੱਚ-ਪੱਧਰ ਦੀਆਂ ਸੇਵਾਵਾਂ ਪ੍ਰਦਾਨ ਕਰਨਾ ਹੈ।

ਵਿਜ਼ਨ

ਈ-ਭਾਸ਼ਾ ਸੇਤੂ ਦਾ ਉਦੇਸ਼ ਭਾਰਤੀ ਭਾਸ਼ਾਵਾਂ 'ਚ ਕੰਟੈਂਟ ਮੁਹੱਈਆ ਕਰਵਾਉਣਾ ਹੈ ਤਾਂ ਕਿ ਆਮ ਆਦਮੀ ਵੀ ਇੰਟਰਨੈਟ ਦੀ ਸਹੂਲਤ ਦਾ ਲਾਭ ਲੈ ਸਕੇ।

ਟੀਚਾ

ਈ-ਭਾਸ਼ਾ ਸੇਤੂ ਦਾ ਟੀਚਾ ਭਾਸ਼ਾਈ ਤਕਨੀਕ 'ਤੇ ਆਧਾਰਿਤ ਇੱਕ ਟ੍ਰਾਂਸਲੇਸ਼ਨ ਪਲੇਟਫਾਰਮ ਮੁਹੱਈਆ ਕਰਵਾਉਣਾ ਹੈ ਜਿਸਦੇ ਜਰੀਏ ਭਾਰਤੀ ਭਾਸ਼ਾਵਾਂ 'ਚ ਮੌਜੂਦ ਡਿਜੀਟਲ ਅਤੇ ਆਡੀਓ-ਵਿਜ਼ੂਅਲ ਸੂਚਨਾਤਮਿਕ ਸਮੱਗਰੀ ਨੂੰ ਟ੍ਰਾਂਸਲੇਟ ਕਰਕੇ ਕਿਸੇ ਵੀ ਡਿਜੀਟਲ ਪਲੇਟਫਾਰਮ 'ਤੇ ਡਿਲੀਵਰ ਕੀਤਾ ਜਾ ਸਕੇ।