ਅੱਜ ਤੋਂ 15 ਦਸੰਬਰ ਤੱਕ ਇੱਥੇ ਚੱਲਣਗੇ 500 ਦੇ ਪੁਰਾਣੇ ਨੋਟ

ਨੋਟਬੰਦੀ ਦੀ ਘੋਸ਼ਣਾ ਤੋਂ ਬਾਅਦ ਕੇਂਦਰ ਸਰਕਾਰ ਨੇ ਅਨੇਕ ਥਾਵਾਂ ‘ਤੇ ਪੁਰਾਣੇ 500 ਅਤੇ 1000 ਦੇ ਨੋਟਾਂ ਨੂੰ ਚਲਾਉਣ ਦੀ ਛੋਟ ਦਿੱਤੀ ਸੀ। ਇਸ ਛੋਟ ਨੂੰ ਪਹਿਲਾ 1000 ਰੁਪਏ ਦੇ ਲਈ ਬੰਦ ਕੀਤਾ ਗਿਆ ਅਤੇ ਹੁਣ ਅੱਜ ਤੋਂ ਪੈਟਰੋਲ ਪੰਪ, ਨੈਸ਼ਨਲ ਹਾਈਵੇ ‘ਤੇ ਬਣੇ ਟੋਲ ਪਲਾਜੇ ਅਤੇ ਹਵਾਈ ਅੱਡਿਆਂ ਉੱਤੇ ਵੀ 500 ਰੁਪਏ ਦੇ ਨੋਟ ਨਹੀਂ ਚੱਲਣਗੇ। ਪਹਿਲਾਂ ਇਹਨਾਂ ਥਾਵਾਂ ‘ਤੇ ਇਹ ਸਮਾਂ ਸੀਮਾ 15 ਦਸੰਬਰ ਤੱਕ ਸੀ।

ਹੁਣ ਸਿਰਫ ਇਹਨਾਂ ਥਾਂਵਾਂ ਉੱਤੇ ਹੀ ਕਰ ਸਕਦੇ ਹੋ 500 ਰੁਪਏ ਦਾ ਇਸਤੇਮਾਲ …

1) ਸਰਕਾਰੀ ਹਸਪਤਾਲਾਂ ਅਤੇ ਦਵਾਈਆਂ ਦੀਆਂ ਦੁਕਾਨਾਂ ‘ਤੇ ਪਰ ਡਾਕਟਰ ਦੁਆਰਾ ਲਿਖੀ ਪਰਚੀ ਦਿਖਾਉਣੀ ਜ਼ਰੂਰੀ।

2) ਰਸੋਈ ਗੈਸ ਦੇ ਸਿਲੰਡਰ ਲੈਣ ਦੇ ਦੌਰਾਨ।

3) ਰੇਲਵੇ ਟਿਕਟ ਕਾਊਂਟਰਾਂ ‘ਤੇ ਟਿਕਟ ਲੈਣ ਦੇ ਦੌਰਾਨ।

4) ਕੇਂਦਰ ਅਤੇ ਰਾਜ ਸਰਕਾਰ ਦੇ ਅਧਿਕਾਰਤ ਦੁੱਧ ਸੈਂਟਰਾਂ ‘ਤੇ।

5) ਸਰਕਾਰੀ ਬੱਸਾਂ ਵਿੱਚ ਸਫਰ ਕਰਨ ਦੇ ਦੌਰਾਨ ਟਿਕਟ ਲੈਣ ਸਮੇਂ।

6) ਸਮਸ਼ਾਨ-ਘਾਟਾਂ ਵਿੱਚ

7) ਮੈਟਰੋ ਰੇਲ ਸਰਵਿਸ ਦੀ ਟਿਕਟ ਖਰੀਦਣ ਅਤੇ ਮੈਟਰੋ ਕਾਰਡ ਰਿਚਾਰਜ ਕਰਾਉਣ ਦੇ ਦੌਰਾਨ।

8) ਯੂਟੀਲਿਟੀ ਚਾਰਜ਼ਰ ਜਿਵੇਂ ਕਿ ਪਾਣੀ, ਬਿਜਲੀ ਦੇ ਬਿੱਲ। ਭਾਂਵੇਂ ਇਹਨਾਂ ਨੂੰ ਕਿਸੇ ਵੀ ਤਰ੍ਹਾਂ ਨਾਲ ਅਡਵਾਂਸ ਵਿੱਚ ਭਰਨ ਦੇ ਲਈ ਨੋਟ ਜਾਇਜ ਨਹੀਂ ਹਨ।

9) 500 ਰੁਪਏ ਦਾ ਪ੍ਰੀ-ਪੇਡ ਟਾਪ-ਅੱਪ ਰੀਚਾਰਜ ਕਰਵਾਇਆ ਜਾ ਸਕਦਾ ਹੈ।

10) ਕੇਂਦਰ ਸਰਕਾਰ, ਰਾਜ ਸਰਕਾਰਾਂ ਦੁਆਰਾ ਚਲਾਏ ਜਾਂਦੇ ਸਕੂਲਾਂ ਵਿੱਚ 2,000 ਰੁਪਏ ਪ੍ਰਤੀ ਵਿਦਿਆਰਥੀ ਤੱਕ ਫੀਸ ਦਿੱਤੀ ਜਾ ਸਕਦੀ ਹੈ। ਨਾਲ ਹੀ ਕੇਂਦਰ, ਅਤੇ ਰਾਜ ਦੇ ਸਰਕਾਰੀ ਕਾਲਜਾਂ ਦੀ ਫੀਸ ਵੀ ਦਿੱਤੀ ਜਾ ਸਕਦੀ ਹੈ।

Leave a Reply

Your email address will not be published. Required fields are marked *